Description
Tutday Tarian di Dastaan (Lok Sahit, 1989) is the first book of Science Fiction stories in the Punjabi language. Distant worlds, futuristic and technologically advanced civilizations, humanoid robots, space, time, a human colony on Mars, etc.: this collection of nine short stories will take you on a voyage through alien worlds, a high-tech future with advanced robots and flying cars! While telling Science Fiction stories author kept the warmth of human emotions and love at the heart of all the stories! You will be immersed in these stories and the characters transcending boundaries of space and time and larger than the solar system! ਇਹ ਕਹਾਣੀਆਂ ਦੀ ਕਿਤਾਬ 'ਟੁੱਟਦੇ ਤਾਰਿਆਂ ਦੀ ਦਾਸਤਾਨ (ਲੋਕ ਸਾਹਿਤ ਪ੍ਰਕਾਸ਼ਨ, 1989)' ਪ੍ਰਕਾਸ਼ਿਤ, ਪੰਜਾਬੀ ਵਿੱਚ ਵਿਗਿਆਨ ਗਲਪ (Science Fiction) ਦੀ ਪਹਿਲੀ ਕਿਤਾਬ ਹੈ। ਇਸ ਕਿਤਾਬ ਵਿੱਚ ਕੁੱਲ ਨੌ ਕਹਾਣੀਆਂ ਹਨ, ਜੋ ਵਿਗਿਆਨ ਗਲਪ ਦੇ ਮਾਧਿਅਮ ਰਾਹੀਂ ਮਨੁੱਖ ਦੀ ਸਿਤਾਰਿਆਂ ਤੋਂ ਪਾਰ ਪਰਵਾਜ਼, ਪ੍ਰਮਾਣੂ ਸ਼ਕਤੀ ਦੇ ਭਿਆਨਕ ਪ੍ਰਣਾਮ, ਰੋਬੋਟਾਂ ਦੀ ਦੁਨੀਆਂ, ਮੰਗਲ ਗ੍ਰਹਿ, ਕਾਲ਼-ਯਾਤਰਾ ਵਰਗੇ ਵਿਸ਼ਿਆਂ ਨੂੰ ਬਿਆਨ ਕਰਦੀਆਂ ਹੋਈਆਂ ਵੀ ਮਨੁੱਖ ਦੀਆਂ ਸੰਵੇਦਨਾਵਾਂ ਤੇ ਪਿਆਰ ਨੂੰ ਵੀ ਦਰਸਾਉਂਦੀਆਂ ਹਨ। ਇਹਨਾਂ ਕਹਾਣੀਆਂ ਨੂੰ ਪੜ੍ਹਦੇ ਹੋਏ ਤੁਸੀਂ ਗਗਨ-ਮੰਡਲ ਤੋਂ ਉੱਪਰ ਉੱਠਦੇ ਹੋਏ, ਸੂਰਜ-ਮੰਡਲ ਤੋਂ ਵਿਸ਼ਾਲ ਬਣਦੇ ਹੋਏ ਪਾਤਰਾਂ ਦੇ ਨਾਲ਼-ਨਾਲ਼ ਸੰਪੂਰਨ ਬ੍ਰਹਿਮੰਡ ਦੇ ਵਿੱਚ ਲੀਨ ਹੋ ਜਾਓਗੇ! ਆਸ ਹੈ ਤੁਸੀਂ ਇਹਨਾਂ ਕਹਾਣੀਆਂ ਨੂੰ ਜ਼ਰੂਰ ਪਸੰਦ ਕਰੋਗੇ।
An engineer by profession and poet by heart, Amandeep Singh also writes Science Fiction and Children’s Literature in Punjabi. He has published a pioneering book of Science Fiction short stories titled TutdayTarian di Dastaan (1989) - a new concept in the Punjabi Literature at that time. He has also published his collection of poems titled Kankar Pathar (2016) and ‘Tim Tim Chamke Nikka Tara (2020)’ Children’s Poems. His poems are about love, peace and light, sorrows, separation and everlasting memories. He draws his inspiration from Gurbani and Sufi Poetry. His website www.punjabikids.org, is dedicated to Punjabi Children around the globe, where children can read poems, stories, and other articles in Punjabi. His blog is www.amandeepsingh.org/.
Born in Punjab, India, he now lives in the U.S.
ਪੇਸ਼ੇ ਤੋਂ ਇੰਜਨੀਅਰ ਅਤੇ ਦਿਲ ਤੋਂ ਕਵੀ – ਅਮਨਦੀਪ ਸਿੰਘ ਵਿਗਿਆਨ ਗਲਪ ਦੀਆਂ ਕਹਾਣੀਆਂ ਅਤੇ ਲੇਖ ਵੀ ਲਿਖਦਾ ਹੈ। ਬਾਲ-ਸਾਹਿਤ ਵਿੱਚ ਵਿਸ਼ੇਸ਼ ਰੁਚੀ ਹੈ। ਇਹ ਕਹਾਣੀਆਂ ਦੀ ਕਿਤਾਬ 'ਟੁੱਟਦੇ ਤਾਰਿਆਂ ਦੀ ਦਾਸਤਾਨ (ਲੋਕ ਸਾਹਿਤ ਪ੍ਰਕਾਸ਼ਨ, 1989)' ਪ੍ਰਕਾਸ਼ਿਤ, ਪੰਜਾਬੀ ਵਿੱਚ ਵਿਗਿਆਨ ਗਲਪ (Science Fiction) ਦੀ ਪਹਿਲੀ ਕਿਤਾਬ ਹੈ। ਉਹ ਇੱਕ ਕਵਿਤਾਵਾਂ ਦੀ ਕਿਤਾਬ ‘ਕੰਕਰ ਪੱਥਰ (2016)’ ਤੇ ਬੱਚਿਆਂ ਲਈ ਕਵਿਤਾਵਾਂ ਦੀ ਕਿਤਾਬ ‘ਟਿਮ ਟਿਮ ਚਮਕੇ ਤਾਰਾ (2020)’ ਵੀ ਪੰਜਾਬੀ ਪਾਠਕਾਂ ਦੀ ਝੋਲ਼ੀ ਵਿੱਚ ਅਰਪਣ ਕਰ ਚੁੱਕਿਆ ਹੈ। ‘ਭਵਿੱਖ ਦੀ ਪੈੜ (ਸਿੰਘ ਬ੍ਰਦਰਜ਼, 2003)’ ਵਿਗਿਆਨ ਗਲਪ ਕਹਾਣੀਆਂ ਦੇ ਸੰਗ੍ਰਹਿ ਵਿੱਚ ਡਾ. ਡੀ.ਪੀ. ਸਿੰਘ ਲਿਖਦੇ ਹਨ –‘ਪੰਜਾਬੀ ਵਿੱਚ ਵਿਗਿਆਨ-ਗਲਪ ਕਹਾਣੀਆਂ ਦੀ ਪਹਿਲੀ ਕਿਤਾਬ ਟੁੱਟਦੇ ਤਾਰਿਆਂ ਦੀ ਦਾਸਤਾਨ, ਅਮਨਦੀਪ ਸਿੰਘ ਨੌਰਾ ਵਲ੍ਹੋਂ ਰਚਿਤ, ਸੰਨ 1989 ਵਿੱਚ ਸਾਹਮਣੇ ਆਈ।’ ਉਹ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਪਿੰਡ ਨੌਰਾ ਤੋਂ ਹੈ ਅਤੇ ਅੱਜ-ਕੱਲ੍ਹ ਅਮਰੀਕਾ ਵਿੱਚ ਰਹਿ ਰਿਹਾ ਹੈ।
Publisher: Aman Publications
Number of Pages: 102
Dimensions: 6.00"x9.00"
Interior Pages: B&W
Binding:
Paperback (Perfect Binding)
Availability:
In Stock (Print on Demand)