You can access the distribution details by navigating to My pre-printed books > Distribution
Characterless Man
ਚਰਿੱਤਰਹੀਣ ਆਦਮੀ ਕੋਈ ਕਵੀ, ਚਿੰਤਕ, ਸਮਾਜ-ਸੁਧਾਰਕ, ਵਿਚਾਰਵਾਨ ਜਾਂ ਹੱਡ-ਮਾਸ ਦਾ ਇਨਸਾਨ ਨਹੀਂ। ਚਰਿੱਤਰਹੀਣ ਆਦਮੀ ਤਾਂ ਉਹ ਸੁਲਗਦਾ ਲਾਵਾ ਹੈ ਜੋ ਹਰ ਕਸ਼ਮੀਰੀ ਦੇ ਕਾਲਜੇ ’ਚ ਜ਼ਹਿਰ ਬਣ ਕੇ ਉੱਬਲ ਰਿਹੈ। ਚਰਿੱਤਰਹੀਣ ਆਦਮੀ ਹਰ ਉਸ ਦਬਾਏ ਜਾ ਰਹੇ ਭਾਰਤੀ ਦੀ ਅਪਣੇ ਸਮਾਜਿਕ ਸਿਸਟਮ ਤੋਂ ਖਿੱਝ ਕੇ ਅਪਣੇ ਹੀ ਮਨ ਅੰਦਰ ਕੱਢੀਆਂ ਗਾਲ਼ਾਂ, ਮੱਥੇ ’ਚ ਪਈਆਂ ਤਿਓੜੀਆਂ ਤੇ ਮੁੱਠੀਆਂ ਮੀਚ ਕੇ ਲਈਆਂ ਕਚੀਚੀਆਂ ਦੀ ਵਿਸਫੋਟਕ ਵਿਆਖਿਆ ਹੈ। ਅਜਿਹਾ ਬੇਬਸ, ਲਾਚਾਰ, ਦੁਖਿਆਰਾ ਤੇ ਫਰੱਸ਼ਟਰੇਟ ਬੰਦਾ ਜਦ ਵੀ ਬੋਲਦੈ ਉਹ ਦੀ ਭਾਸ਼ਾ ਤੇ ਲਹਿਜ਼ਾ ਅਸਭਿਅਕ ਹੀ ਹੁੰਦੈ। ਚਰਿੱਤਰਹੀਣ ਆਦਮੀ ਦਾ ਕਿਸੇ ਇਨਸਾਨ ਨਾਲ ਵੱਟ ਦਾ ਰੌਲ਼ਾ ਨਹੀਂ ਉਹ ਤਾਂ ਕੇਵਲ ਭਾਰਤ ਦੇ ਨੀਚ ਲੋਕਾਂ ਦੀ ਗਟਰ ਵਰਗੀ ਗੰਦੀ ਮਾਨਸਿਕਤਾ ਨੂੰ ਚਰਿੱਤਰਵਾਨ ਕਹਾਉਂਦੇ ਗੁਰੂ-ਘੰਟਾਲਾਂ ਦੇ ਰੂ-ਬ-ਰੂ ਕਰਵਾਉਣਾ ਚਾਹੁੰਦੈ ਜਿਸ ਵਿੱਚ 5000 ਸਾਲਾਂ ਤੋਂ ਚੀਕ ਭਰੀ ਪਈ ਐ। ਮੈਨੂੰ ਅਫਸੋਸ ਹੈ ਕਿ ਦੇਸ਼ ਦੇ 99% ਬੇਈਮਾਨਾਂ ਕਾਰਨ ਦੇਸ਼ ਦੇ 1% ਈਮਾਨਦਾਰ ਲੋਕਾਂ ਨੂੰ ਆਟੇ ਨਾਲ ਪੜੇਥਣ ਵਾਂਗ ਰਗੜਾ ਲੱਗ ਗਿਆ ਹੈ। ਪਰ ਮੈਨੂੰ ਉਮੀਦ ਹੈ ਕਿ ਉਹ ਬੁਰਾ ਨਹੀਂ ਮਨਾਉਣਗੇ ਕਿਉਂਕਿ ਸੱਚ ਕਦੇ ਕੌੜਾ ਨਹੀਂ ਹੁੰਦਾ ਸੱਚ ਹਮੇਸ਼ਾਂ ਝੂਠਿਆਂ ਤੇ ਬੇਈਮਾਨਾਂ ਨੂੰ ਕੌੜਾ ਲੱਗਦੈ।
Currently there are no reviews available for this book.
Be the first one to write a review for the book ਚਰਿੱਤਰਹੀਣ ਆਦਮੀ Characterless Man.