You can access the distribution details by navigating to My pre-printed books > Distribution
ਗੁਰਮੁਖੀ ਦੇ ਗੀਤ ਗੁਰਮੁਖੀ ਤੋਂ ਦੂਰ ਜਾ ਰਹੇ ਬੱਚਿਆਂ ਤੇ ਨੌਜਵਾਨਾਂ ਲਈ ਇੱਕ ਨਵਾਂ ਸਵੇਰਾ ਹੈ , ਇੱਕ ਤਰ੍ਹਾਂ ਦੀ ਰਹਿਤ ਮਰਯਾਦਾ ਹੈ ਇਸ ਨੂੰ ਪੜ੍ਹਦਿਆਂ ਬੱਚੇ ਜਿੱਥੇ ਗੁਰਮੁਖੀ ਨਾਲ ਗੂੜ੍ਹਾ ਰਿਸ਼ਤਾ ਜੋੜਨਗੇ ਉਥੇ ਸਿੱਖ ਸਾਹਿਤ , ਸਿੱਖ ਸੱਭਿਆਚਾਰ ਪੀਡੀ ਗੰਢ ਪਵੇਗੀ ਨਾਲ ਹੀ ਸਿੱਖ ਅਤੇ ਪੰਜਾਬੀ ਸੱਭਿਆਚਾਰ ਦੇ ਪੁਰਾਣੇ ਪਰ ਵਿਸਾਰ ਦਿੱਤੇ ਗਏ ਸ਼ਬਦ ਮੁੜ ਸਾਡੀ ਝੋਲੀ ਵਿੱਚ ਪੈਣਗੇ ।
ਇਸ ਕਿਤਾਬ ਰਾਹੀਂ , 'ਊੜਾ ਉੱਠ ਸਵੇਰੇ ਜਾਗ' 'ਈੜੀ ਇਸ਼ਨਾਨ ਕਰ' 'ਸੱਸਾ ਸਫਾਈ ਕਰ' 'ਗੱਗਾ ਗਿਆਨਵਾਨ ਹੋ' ਆਦਿ ਗੁਣਾਂ ਨੂੰ ਮਨ ਵਿੱਚ ਦ੍ਰਿੜ ਕਰਕੇ 'ਐੜਾ ਆਲਸ ਨੀਂਦ ਤਿਆਗ' 'ਦੱਦਾ ਦਿਲ ਨਾ ਦੁਖਾ' 'ਨੰਨਾ ਨਿੰਦਿਆ ਛੱਡਕੇ' 'ਭੱਭਾ ਭਲਾ ਸਰਬੱਤ ਦਾ ਲੋਚ' 'ਲੱਲਾ ਲੱਗ ਲੜ ਗੁਰਾਂ ਦੇ' ਤੱਕ ਪਹੁੰਚ ੜਾੜਾ ੜਾੜ੍ਹ ਮਿਟਾਉਣ ਦੇ ਸੁਨੇਹੇ ਦੀਆਂ ਕਾਵਿ-ਕਣੀਆਂ ਰਾਹੀਂ ਭਿੱਜੀ ਰੂਹ ਨੂੰ ਗੁਰਮੁਖੀ ਦੇ ਰੋਸ਼ਨ ਭਵਿੱਖ ਲਈ ਇੱਕ ਸਥਿਰ ਤਸੱਲੀ ਨਜ਼ਰ ਅਉਂਦੀ ਹੈ । ਪ੍ਰੇਰਣਾ ਦੀ ਪੈਂਤੀ ਸ਼ੁਰੂ ਹੋ ਸਿੱਖੀ, ਸ਼ੁਕਰਾਨਾ , ਉਤਸ਼ਾਹ ਤੇ ਅਮਨ ਵਰਗੇ ਗੁਣ ਗ੍ਰਹਿਣ ਕਰਦਿਆਂ ਗਿਰਾਵਟ ਤੇ ਪਛਤਾਵਾ ਕਰ ਸੱਚੇ ਮਨੋਂ ਅਰਦਾਸਾ ਸੋਧ , ਗੁਰਮੁਖੀ ਪ੍ਰਤੀ ਭਗਤੀ ਨੂੰ ਆਪਾ ਸਮਰਪਣ ਕਰਕੇ , ਕਿਰਤ ਦਾ ਹੋਕਾ ਦਿੰਦਿਆਂ ਉੱਚੇ ਦਰ ਜਾਣ ਵਾਲੀ ਜੀਵਨ ਜੁਗਤੀ ਅਪਣਾ , ਠੰਢੇ ਬੁਰਜ ਵਿਚਲੇ ਸਬਰ ਆਸਰੇ , ਸਵੈ ਪੜਚੋਲ ਕਰਕੇ ਚਲਾਕ ਬਗਲੇ ਭਗਤਾਂ ਤੋਂ ਪਾਸਾ ਵੱਟ , ਸੂਰਮੇ ਮਰਦ ਬੰਦਾ ਸਿੰਘ ਬਹਾਦਰ ਦੀ ਲਲਕਾਰ ਦਾ ਸਾਥੀ ਬਣਨਾ ਹੀ ਗੁਰਮੁਖੀ ਦੀ ਅਸਲ ਸੇਵਾ ਹੈ।
Currently there are no reviews available for this book.
Be the first one to write a review for the book ਗੁਰਮੁਖੀ ਦੇ ਗੀਤ.