You can access the distribution details by navigating to My Print Books(POD) > Distribution
ਅੰਮ੍ਰਿਤਸਰ ਵਿਚ, ਸ੍ਰੀ ਦਰਬਾਰ ਸਾਹਿਬ ਦੀ ਦਰਸ਼ਨੀ ਡਿਉਢੀ ਦੇ ਕੋਲ, ਲਾਚੀ ਬੇਰ ਅੱਜ ਵੀ ਖੜ੍ਹੀ ਹੈ। ਸੰਨ 1740 ਦੀ ਇਕ ਤਪਦੀ ਦੁਪਹਿਰ ਉਸ ਦੇ ਤਣੇ ਨਾਲ ਦੋ ਘੋੜੇ ਬੰਨ੍ਹੇ ਗਏ ਸਨ।
ਜਦੋਂ ਮੱਸਾ ਰੰਘੜ ਨੇ ਹਰਿਮੰਦਰ ਸਾਹਿਬ ਦੀ ਬੇਅਦਬੀ ਕੀਤੀ, ਇਹ ਖ਼ਬਰ ਮਾਰੂਥਲ ਪਾਰ ਕਰਕੇ ਬੀਕਾਨੇਰ ਪਹੁੰਚੀ। ਉੱਥੋਂ ਦੋ ਸਿੰਘ ਉੱਠੇ, ਭਾਈ ਸੁੱਖਾ ਸਿੰਘ ਤੇ ਭਾਈ ਮਹਿਤਾਬ ਸਿੰਘ। ਇਹ ਕਿਤਾਬ ਉਹਨਾਂ ਦੋ ਸਵਾਰਾਂ ਦੇ ਸਫ਼ਰ, ਉਸ ਸਿਖਰ ਦੁਪਹਿਰ ਅਤੇ ਉਸ ਤੋਂ ਬਾਅਦ ਦੀਆਂ ਸ਼ਹੀਦੀਆਂ ਦੀ ਗਾਥਾ ਹੈ।
ਇਸ ਵਿਚ ਕੁਝ ਵੀ ਘੜਿਆ ਨਹੀਂ ਗਿਆ। ਨਾਂ, ਪਿੰਡ, ਸਾਲ ਤੇ ਘਟਨਾਵਾਂ ਭਾਈ ਰਤਨ ਸਿੰਘ ਭੰਗੂ ਦੇ "ਪ੍ਰਾਚੀਨ ਪੰਥ ਪ੍ਰਕਾਸ਼" ਅਤੇ ਹੋਰ ਸਿੱਖ ਇਤਿਹਾਸਕ ਲਿਖਤਾਂ ਉੱਤੇ ਆਧਾਰਿਤ ਹਨ, ਜਿਨ੍ਹਾਂ ਦੇ ਹਵਾਲੇ ਕਿਤਾਬ ਦੇ ਅਖ਼ੀਰ ਵਿਚ ਦਿੱਤੇ ਗਏ ਹਨ। ਸੌਖੀ ਬੋਲੀ ਵਿਚ ਲਿਖੀ ਇਹ ਕਿਤਾਬ ਬੱਚਿਆਂ, ਨੌਜਵਾਨਾਂ ਅਤੇ ਹਰ ਉਸ ਪਾਠਕ ਲਈ ਹੈ ਜੋ ਆਪਣੇ ਇਤਿਹਾਸ ਦੇ ਨੇੜੇ ਜਾਣਾ ਚਾਹੁੰਦਾ ਹੈ।
ਸਮਾਂ: ਪੰਜਾਬ, ਸੰਨ 1734 ਤੋਂ 1752
Currently there are no reviews available for this book.
Be the first one to write a review for the book ਬੀਕਾਨੇਰ ਦੇ ਦੋ ਸਵਾਰ.