You can access the distribution details by navigating to My pre-printed books > Distribution

Add a Review

ਰੀਝਾਂ ਦੀ ਲੋਅ (eBook)

ਸਾਂਝਾ ਕਵਿਤਾ ਸੰਗ੍ਰਹਿ
Type: e-book
Genre: Literature & Fiction, Poetry
Language: Punjabi
Price: ₹159
(Immediate Access on Full Payment)
Available Formats: PDF

Description

ਕਵਿਤਾ ਮਨੁੱਖ ਦੇ ਅੰਦਰਲੇ ਜਜ਼ਬਾਤਾਂ ਦੀ ਆਵਾਜ਼ ਹੈ, ਅਤੇ ਗ਼ਜ਼ਲ ਉਸ ਦੀ ਲੈਅ ਹੈ। ਜਦੋਂ ਅਸੀਂ ਆਪਣੇ ਮਨ ਦੀਆਂ ਭਾਵਨਾਵਾਂ ਨੂੰ ਕਾਗਜ਼ 'ਤੇ ਲਿਖਦੇ ਹਾਂ, ਤਾਂ ਮਨ ਨੂੰ ਇੱਕ ਅਲੌਕਿਕ ਹਲਕਾਪਣ ਦਾ ਅਹਿਸਾਸ ਹੁੰਦਾ ਹੈ। ਇਹ ਇੱਕ ਅਜਿਹਾ ਤਜਰਬਾ ਹੈ ਜਿਸ ਨੂੰ ਕੋਈ ਹੋਰ ਤਰੀਕੇ ਨਾਲ ਪਾਇਆ ਨਹੀਂ ਜਾ ਸਕਦਾ। ਹਾਲਾਂਕਿ ਸਾਰੀਆਂ ਕਵਿਤਾਵਾਂ ਨੂੰ ਇਕੱਠਾ ਕਰਕੇ ਇੱਕ ਕਿਤਾਬ ਵਿੱਚ ਸ਼ਾਮਲ ਕਰਨਾ ਵੀ ਇੱਕ ਵੱਡੀ ਜ਼ਿੰਮੇਵਾਰੀ ਹੈ, ਜੋ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ।

ਤੇ ਇਸ ਤੋਂ ਉਪਰ ਇਸ ਕੰਮ ਨੂੰ ਕਿਸੇ ਔਰਤ ਦੇ ਹੱਥੋਂ ਮੁਕੰਮਲ ਹੋਣਾ ਬਹੁਤ ਵੱਡੀ ਜਿੱਤ ਦੇ ਬਰਾਬਰ ਹੈ ਕਿਉਂਕਿ ਉਸਤੇ ਘਰ ਦੀ ਸੰਭਾਲ ਅਤੇ ਬਾਹਰਲੇ ਕੰਮ ਦੀ ਦੋਹਰੀ ਜਿੰਮੇਵਾਰੀ ਹੁੰਦੀ ਹੈ। ਇਸ ਕਿਤਾਬ ਦੇ ਹਰ ਕਵੀ ਦੀ ਕਵਿਤਾਵਾਂ, ਉਸਦੇ ਨਾਮ ਦੀ ਤਰ੍ਹਾਂ ਮਨੁੱਖ ਦੇ ਅੰਦਰਲੇ ਰੌਸ਼ਨ ਪੱਖ ਨੂੰ ਜਾਗਰਿਤ ਕਰਦੀਆਂ ਹਨ। ਸ਼ਾਇਰਾ ਜੋਤੀ ਬਜਾਜ ਦੁਆਰਾ ਸੰਪਾਦਿਤ ਪੁਸਤਕ "ਰੀਝਾਂ ਦੀ ਲੋਹ" ਕਿਤਾਬ ਵਿੱਚ ਸ਼ਾਇਰਾਂ ਨੇ ਆਪਣੇ ਦਿਲ ਦੀਆਂ ਭਾਵਨਾਵਾਂ ਨੂੰ ਇਸ ਤਰ੍ਹਾਂ ਰੋਸ਼ਨ ਕੀਤਾ ਹੈ ਕਿ ਉਹ ਪੜ੍ਹਨ ਵਾਲਿਆਂ ਦੀ ਰੂਹ ਤੱਕ ਪਹੁੰਚਦੀ ਹੈ।

ਸ਼ਾਇਰਾ ਜੋਤੀ ਬਜਾਜ ਅਤੇ ਇਸ ਕਿਤਾਬ ਚ’ ਅਜਿਹੇ ਨਾਮ ਹਨ ਜਿਨ੍ਹਾਂ ਨੂੰ ਕਿਸੇ ਪਹਿਚਾਣ ਦੀ ਲੋੜ ਨਹੀਂ। ਉਨ੍ਹਾਂ ਦੀਆਂ ਰਚਨਾਵਾਂ ਆਪਣੇ ਆਪ ਉਹਨਾਂ ਨੂੰ ਹਰ ਦਿਲ ਵਿੱਚ ਇੱਕ ਵੱਖਰਾ ਸਥਾਨ ਦੇ ਰਹੀਆਂ ਹਨ। ਮੇਰੀ ਇਸ ਕਿਤਾਬ ਲਈ ਸਾਰੇ ਕਵੀਆਂ ਨੂੰ ਸ਼ੁਭਕਾਮਨਾਵਾਂ ਤੇ ਪਿਆਰ। ਇਹ ਨਿਸਚਿਤ ਤੌਰ ਤੇ ਅਦਬ ਦੇ ਖਜ਼ਾਨੇ ਵਿੱਚ ਇੱਕ ਮਹੱਤਵਪੂਰਨ ਯੋਗਦਾਨ ਹੈ।

ਨੀਲੂ ਬੱਗਾ ਲੁਧਿਆਣਵੀ (ਅਲਫ਼ਾਜ਼- ੲ-ਅਦਬ ਪ੍ਰਧਾਨ)

About the Authors

ਹਰ ਇਨਸਾਨ ਦੇ ਅੰਦਰ ਰੀਝਾਂ ਦੀ ਲੋਅ ਜੱਗਦੀ ਹੈ।
ਜੀਵਨ ਰੂਪੀ ਚਿਰਾਗ ਦੇ ਵਿੱਚ ਰੀਝਾਂ ਦੀ ਲੋਅ ਦਾ ਬਹੁਤ ਮਹੱਤਵ ਹੈ ਕਿਉਂਕਿ ਇਹ ਰੀਝਾਂ ਹੀ ਨੇ ਜੋ ਸਾਨੂੰ ਜ਼ਿੰਦਗੀ ਦੇ ਵਿੱਚ ਸਾਡੀ ਸਮਰੱਥਾ ਦਾ ਗਿਆਨ ਕਰਵਾਉਂਦੀਆਂ ਹਨ। ਇਸ ਪੁਸਤਕ ਵਿੱਚ ਜੁੜਨ ਵਾਲੇ ਹਰ ਇੱਕ ਲੇਖਕ ਦੀ ਆਪਣੇ ਵਿਚਾਰਾਂ-ਭਾਵਾਂ ਨੂੰ ਲਿੱਖਣ ਤੇ ਸਾਰਿਆਂ ਨਾਲ ਸਾਂਝਾ ਕਰਨ ਦੀ ਰੀਝ ਹੀ ਸਾਨੂੰ ਸਾਰਿਆਂ ਨੂੰ ਇੱਕ ਦੂਜੇ ਦੇ ਨਾਲ ਜੋੜਦੀ ਹੈ। ਮੈਂ ਬਹੁਤ ਹੀ ਭਾਗਾਂ ਵਾਲੀ ਹਾਂ ਜੋ ਬਹੁਤ ਵਧੀਆ ਅਤੇ ਸੋਹਣੇ ਕਲਮਕਾਰਾਂ ਦੇ ਨਾਲ ਮੇਰਾ ਮੇਲ ਹੋਇਆ।
ਜ਼ਿੰਦਗੀ ਦੇ ਅਲੱਗ-ਅਲੱਗ ਰੁਝੇਵਿਆਂ ਵਿੱਚ ਰੁੱਝੇ ਹੋਣ ਦੇ ਬਾਵਜੂਦ ਅਸੀਂ ਸਾਰੇ ਹੀ ਸਾਹਿਤਕਾਰ ਅਤੇ ਕਲਾ ਪ੍ਰੇਮੀ ਪਰਮਾਤਮਾ ਦੀ ਬਖਸ਼ੀ ਦਾਤ ਕਲਮ ਨੂੰ ਹਮੇਸ਼ਾ ਹੀ ਰੋਸ਼ਨਾਓਦੇ ਰਹੀਏ,ਪਰਮਾਤਮਾ ਅੱਗੇ ਇਹੀ ਮੇਰੀ ਦਿਲੀ ਅਰਦਾਸ ਹੈ।ਬਹੁਤ-ਬਹੁਤ ਸ਼ੁਭ ਇੱਛਾਵਾਂ ਅਤੇ ਧੰਨਵਾਦ ਜੀ।

ਜੋਤੀ ਬਜਾਜ ਨੂਰ

Book Details

ISBN: 9788198225634
Publisher: Sahitya 24 Publications,New Delhi
Number of Pages: 117
Availability: Available for Download (e-book)

Ratings & Reviews

ਰੀਝਾਂ ਦੀ ਲੋਅ

ਰੀਝਾਂ ਦੀ ਲੋਅ

(Not Available)

Review This Book

Write your thoughts about this book.

Currently there are no reviews available for this book.

Be the first one to write a review for the book ਰੀਝਾਂ ਦੀ ਲੋਅ.

Other Books in Literature & Fiction, Poetry

Shop with confidence

Safe and secured checkout, payments powered by Razorpay. Pay with Credit/Debit Cards, Net Banking, Wallets, UPI or via bank account transfer and Cheque/DD. Payment Option FAQs.