You can access the distribution details by navigating to My pre-printed books > Distribution
ਹਰ ਇਨਸਾਨ ਆਪਣੀ ਜ਼ਿੰਦਗੀ ‘ਚ ਬਹੁਤ ਕੁਝ ਨਵਾਂ ਕਰਨ ਦੀ ਸੋਚ ‘ਚ ਇੱਕ ਕਦਮ ਪੁੱਟਦਾ ਪਰ ਦੂਜੇ ਹੀ ਪਲ ਉਸ ਕਦਮ ਤੇ ਆਪਣੇ-ਆਪ ਦੀ ਹੀ ਇੱਕ ਸੋਚ ਭਾਰੂ ਹੋ ਜਾਂਦੀ ਹੈ, ਕੀ ਇਹ ਸਹੀ ਹੋਵੇਗਾ ?
ਸੋ ਇਨਸਾਨ ਕੁਝ ਨਵਾਂ ਕਰਨ ਲਈ ਕਦੀ-ਕਦੀ ਕਦਮ ਪੁੱਟਦਾ ਤਾਂ ਜ਼ਰੂਰ ਹੈ ਪਰ ਉਸ ਭਾਰੂ ਸੋਚ ਕਰਕੇ ਕਦੀ-ਕਦੀ ਅੱਗੇ ਨਹੀਂ ਵਧਾ ਪਾਉਂਦਾ। ਪਰ ਅਗਲੇ ਹੀ ਪਲ ਜਦੋਂ ਆਪਣੇ-ਆਪ ਦੀ ਕੀਤੀ ਹੋਈ ਅਣਥੱਕ ਮੇਹਨਤ ਨੂੰ ਦੇਖਦਾ ਤਾਂ ਧੁਰ ਅੰਦਰ ਦੀ ਅੰਤਰ ਆਤਮਾ ‘ਚੋਂ ਇੱਕ ਅਵਾਜ਼ ਆਉਂਦੀ ਹੈ “ ਕੀ ਹੋਇਆ ਕਿਉਂ ਬੈਠਾ, ਚੱਲ ਉਠ, ਆਪਣੇ ਵੱਲ ਇੱਕ ਕਦਮ ਪੁੱਟ” ਕਦਮ ਪੁੱਟੇਗਾ ਤਾਂ ਹੀ ਤੇਰੀ ਮੇਹਨਤ ਰੰਗ ਲਿਆਵੇਗੀ। ਇਹ ਹੀ ਅਵਾਜ਼ ਫਿਰ ਅੱਗੇ ਵੱਧਣ ਅਤੇ ਦੁਨੀਆ ਨੂੰ ਸਰ ਕਰਨ ਲਈ ਪ੍ਰੇਰਿਤ ਕਰਦੀ ਹੈ। ਇਸ ਤਰ੍ਹਾਂ ਹੀ ਅਸੀਂ ਵੀ ਇਸ ਪੁਸਤਕ ਵਿੱਚ ਇੱਕ ਨਵਾਂ ਕਦਮ ਪੁੱਟਣ ਦੀ ਕੋਸ਼ਿਸ਼ ਕੀਤੀ ਹੈ।
ਲੇਖਣੀ, ਇੱਕ ਰੱਬ ਦੀ ਬਖਸ਼ੀ ਅਣਮੁੱਲੀ ਦਾਤ ਹੈ ਜਿਸ ਵਿੱਚ ਤੁਸੀਂ ਆਪਣੇ ਮਨ ਦੇ ਵਿਚਾਰ ਲਿਖ ਕੇ ਬਿਆਨ ਕਰ ਸਕਦੇ ਹੋ। ਜਦੋਂ ਉਸ ਲੇਖਣੀ ਨੂੰ ਪੜ੍ਹਨ ਵਾਲਾ ਕੋਈ ਮਿਲ ਜਾਂਦਾ ਹੈ ਤਾਂ ਲੇਖਕ ਅਤੇ ਲੇਖਕ ਦੀ ਲੇਖਣੀ ਦਾ ਮੁੱਲ ਪੈ ਜਾਂਦਾ ਹੈ। ਜੋ ਕਿ ਲੇਖਕ ਦਾ ਸਭ ਤੋਂ ਵੱਡਾ ਸਨਮਾਨ ਹੁੰਦਾ ਹੈ ਜਿਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਇੰਝ ਹੀ ਕਲਾ, ਵੀ ਰੱਬ ਦੀ ਬਖਸ਼ੀ ਅਣਮੁੱਲੀ ਦਾਤ ਹੈ ਜੋ ਮਨ ਦੇ ਹਾਵ ਭਾਵ ਨੂੰ ਕਲਾ ਦੇ ਰੂਪ ਵਿੱਚ ਬਿਆਨ ਕਰਦੀ ਹੈ। ਜਦੋਂ ਕਿਸੇ ਕਲਾਕਾਰ ਦੀ ਕਲਾ ਨੂੰ ਦੇਖ ਕੇ ਸਮਝਣ ਵਾਲਾ ਕੋਈ ਕਲਾ ਦਾ ਕਦਰਦਾਨ ਮਿਲ ਜਾਂਦਾ ਤਾਂ ਉਸ ਦੀ ਕਲਾ ਨੂੰ ਅਤੇ ਕਲਕਾਰ ਨੂੰ ਵੀ ਸਨਮਾਨ ਮਿਲ ਜਾਂਦਾ ਹੈ। ਜਦੋਂ ਲੇਖਣੀ ਅਤੇ ਕਲਾ ਦਾ ਸੁਮੇਲ ਹੋ ਜਾਂਦਾ ਤਾਂ ਲੇਖਣੀ ਹੋਰ ਵੀ ਗਹਿਰੇ ਵਿਚਾਰਾਂ ਵਿੱਚ ਤੇ ਕਲਾ ਹੋਰ ਵੀ ਗਹਿਰੇ ਹਾਵ-ਭਾਵ ਨਾਲ ਉਜਾਗਰ ਹੋ ਜਾਂਦੀ ਹੈ। ਇਸ ਤਰ੍ਹਾਂ ਹੀ ਅਸੀਂ ਆਪਣੀ ਇਸ ਪੁਸਤਕ “ਇੱਕ ਕਦਮ, ਆਪਣੇ ਵੱਲ” ਕਲਾ ਅਤੇ ਲੇਖਣੀ ਦੇ ਸੁਮੇਲ ਨੂੰ ਆਪਣੇ ਦਿਲ ਦਿਮਾਗ ਦੇ ਅੰਦਰੂਨੀ ਖਿਆਲਾਂ ‘ਚੋਂ ਲੇਖਣੀ ਦੇ ਨਾਲ ਉਜਾਗਰ ਕਰ ਕੇ ਇੱਕ ਨਵਾਂ ਕਦਮ ਪੁੱਟਣ ਦੀ ਕੋਸ਼ਿਸ਼ ਕੀਤੀ ਹੈ। ਉਮੀਦ ਹੈ ਪਸੰਦ ਆਵੇਗੀ।
ਧੰਨਵਾਦ ਜੀਓ
ਦੀਪਤੀ
ਸਾਹਿਬਾ ਜੀਟਨ ਕੌਰ
Currently there are no reviews available for this book.
Be the first one to write a review for the book ਇੱਕ ਕਦਮ, ਆਪਣੇ ਵੱਲ (Ikk Kadam,Apne Vall).